Punjab 1947 ਦੁਖਾਂ ਨਾਲ ਸੰਗਰਸ

ਇਹ ਕਹਾਣੀ ਉਸ ਇਨਸਾਨ ਦੀ ਹੈ ਜੋ ਆਪਣੀ ਜਿੰਦਗੀ ਵਿਚ ਦੁੱਖਾ ਨਾਲ ਸੰਗਰਸ ਕਰਦਾ ਹੋਇਆ ਆਖਰ ਆਪਣੀ ਜਿੰਦਗੀ ਵਿਚ ਖੁਸ਼ੀਆ ਪ੍ਰਾਪਤ ਕਰਦਾ ਹੈ।ਇਹ ਸੱਚੀ ਕਹਾਣੀ ਹੈ।

ਅਸਲ ਇਹ ਕਹਾਣੀ ਉਨਾ ਲੋਕਾ ਨੂੰ ਮੈਸਿਜ਼ ਹੈ ਜੋ ਆਪਣੀ ਜਿੰਦਗੀ ਵਿਚ ਥੋੜੀ ਪ੍ਰੋਬਲਮ ਹੋਣ ਤੇ ਇਸ ਨੂੰ ਦੁਖ ਸਮਝ ਲੇਦੇ ਨੇ।ਤੇ ਆਪਣੀ ਜਿੰਦਗੀ ਬਰਬਾਦ ਕਰ ਲੈਦੇ ਹਨ।

ਇਸ ਕਹਾਣੀ ਦਾ ਮੁੱਖ ਪਾਤਰ ਜੈਬ ਸਿੰਘ ਜਿਸਦਾ ਜਨਮ ਸਨ੍ਹ 1914 ਨੂੰ nathuwala ਪਿੰਡ ਵਿਚ ਹੋਇਆ।ਜਿਸਦੇ ਜਨਮ ਤੋ ਬਾਅਦ ਜੈਬ ਦੀ ਮਾਂ ਦੀ ਮੌਤ ਹੋ ਗਈ।ਤੇ ਜੈਬ ਆਪਣੀ ਮਾਂ ਦੇ ਪਿਆਰ ਤੋ ਵਾਝਾਂ ਰਹਿ ਗਿਆ।ਤੇ ਜਦੋ ਜੈਬ ਦੀ ਉਮਰ 24 ਸਾਲ ਦੀ ਹੁੰਦੀ ਹੈ ਫਿਰ ਉਸਦੇ ਪਿਤਾ ਦੀ ਮੋਤ ਹੋ ਜਾਦੀ ਹੈ।ਜੈਬ ਦੀ ਜਿੰਦਗੀ ਵਿਚ ਦੁਖਾਂ ਦਾ ਪਹਾੜ ਟੁਟ ਪੈਦਾ ਹੈ।ਪਰ ਉਹ ਹਿਮੰਤ ਨਹੀਂ ਹਾਰਦਾ। ਜੈਬ ਖੇਤੀ ਕਰਨ ਦੇ ਨਾਲ ਨਾਲ ਬੱਕਰੀਆ ਵੀ ਚਾਰਦਾ ਹੈ।ਇਸਦਾ ਇਕ ਬਹੁਤ ਚੰਗਾ ਦੋਸਤ ਵੀ ਹੈ ਜਿਸਦਾ ਨਾਮ ਤਾਰੀ ਹੈ।ਪਿੰਡ ਵਾਲੇ ਤਾਰੀ ਨੂੰ ਪਾਗਲ ਸਮਝਦੇ ਨੇ ਪਰ ਜੈਬ ਨੇ ਤਾਰੀ ਵਿਚ ਲੁਕੀ ਸਿਆਣਫ ਨੂੰ ਦੇਖ ਲਿਆ ਸੀ।ਜਿਸਦੀ ਕਹਾਣੀ ਵੀ ਬਿਲਕੁਲ ਜੈਬ ਦੀ ਤਰ੍ਹਾ ਹੀ ਹੈ ਕਿਉਕੀ ਤਾਰੀ ਦਾ ਵੀ ਦੁਨੀਆ ਵਿਚ ਕੋਈ ਵੀ ਨਹੀ ਹੈ।ਤਾਰੀ ਜੈਬ ਨਾਲ ਬੱਕਰੀਆ ਚਾਰਨ ਜਾਦਾ ਹੈ ਤੇ ਖੇਤ ਦਾ ਕੰਮ ਕਰਵਾਉਦਾ ਹੈ 28 ਸਾਲ ਦੀ ਉਮਰ ਵਿਚ ਜੈਬ ਦੀ ਭੂਆ ਜੈਬ ਦਾ ਵਿਆਹ ਰਾਣੋ ਨਾਮ ਦੀ ਇਕ ਕੁੜੀ ਨਾਲ ਕਰਵਾ ਦਿੰਦੀ ਹੈ। ਜਿਸਦੇ ਘਰ ਇਕ ਬੱਚੀ ਦਾ ਜਨਮ ਹੁੰਦਾ ਹੈ।

( ਕਹਾਣੀ ਦੀ ਸੁਰੂਆਤ )
ਇਕ ਦਿਨ ਜੈਬ ਦੀ ਪਤਨੀ ਰਾਣੋ ਬਹੁਤ ਬਿਮਾਰ ਹੋ ਜਾਦੀ ਹੈ।ਜੈਬ ਕੋਲ ਇਨਾ ਪੈਸਾ ਨਹੀ ਹੁੰਦਾ ਕਿ ਉਹ ਆਪਣੀ ਪਤਨੀ ਦਾ ਇਲਾਜ ਕਰਵਾ ਸਕੇ ਜੈਬ ਆਪਣੇ ਸਰੀਕਾਂ ਕੋਲੋ ਆਪਣੀ ਪਤਨੀ ਦੇ ਇਲਾਜ ਲਈ ਪੈਸੇ ਲੈਣ ਜਾਦਾ ਹੈ ਤਾ ਉਹ ਆਖਦੇ ਹਨ ਕਿ ਪੈਸੇ ਤੇ ਅਸੀ ਦੇ ਦਈਏ ਪਰ ਅਸੀ ਕਿਵੇ ਮੰਨੀਏ ਕੇ ਤੂੰ ਪੈਸੇ ਵਾਪਸ ਕਰ ਦੇਵੇਗਾ।
ਜੈਬ ਕਹਿੰਦਾ ਹੈ ਕੇ ਉਹ ਫਸਲ ਕੱਟ ਕੇ ਪੈਸੇ ਵਾਪਸ ਕਰ ਦੇਵੇਗਾ ਹੁਣ ਉਸਨੂੰ ਪੈਸੇ ਦੀ ਬਹੁਤ ਜਰੂਰਤ ਹੈ ਕਿਉਕੀ ਉਸਦੀ ਬੱਚੀ ਦੀ ਮਾਂ ਦੀ ਜਿੰਦਗੀ ਦਾ ਸਵਾਲ ਹੈ।
ਸਰੀਕ ਆਖਦੇ ਨੇ ਕਿ ਜੇਕਰ ਤੂੰ ਕਾਗਜ਼ ਤੇ ਅਗੂੰਠਾ ਲਾਏ ਤਾ ਅਸੀ ਪੈਸੈ ਦੇ ਸਕਦੇ ਹਾ।ਜੈਬ ਮਨ੍ਹ ਜਾਦਾ ਹੈ ਕਿ ਉਸਨੂੰ ਪੈਸੇ ਦੀ ਬਹੁਤ ਜਰੂਰਤ ਹੈ ਜਿਥੇ ਆਖੋ ਗੇ ਅਗੂੰਠਾ ਲਗਾ ਦੇਵਾਗਾ।
ਕਾਗਜ਼ ਤੇ ਅਗੂੰਠਾ ਲਗਾਕੇ ਪੈਸੇ ਲੈ ਕੇ ਜਦੋਂ ਜੈਬ ਘਰ ਪਹੁੰਚਦਾ ਹੈ ਤਾ ਉਸ ਸਮੇ ਉਸਦੀ ਪਤਨੀ ਦੀ ਮੌਤ ਹੋ ਜਾਦੀ ਹੈ।ਜੈਬ ਸਾਰੀ ਰਾਤ ਆਪਣੀ ਪਤਨੀ ਦੇ ਮੰਜੇ ਦੇ ਸਰਾਣੇ ਬੈਠਾ ਆਪਣੀ ਬੱਚੀ ਨੂੰ ਲੈਕੇ ਰੋਦਾ ਰਹਿੰਦਾ ਹੈ।ਸਵੇਰੇ ਜਦੋ ਜੈਬ ਦਾ ਦੋਸਤ ਤਾਰੀ ਆਉਦਾ ਹੈ ਤੇ ਉਹ ਆਸ ਪਾਸ ਦੇ ਲੋਕਾ ਨੂੰ ਦਸਦਾ ਹੈ ਕਿ ਜੈਬ ਦੀ ਪਤਨੀ ਦੀ ਮੌਤ ਹੋ ਗਈ ਹੈ।ਜੈਬ ਬਿਲਕੁਲ ਟੁੱਟ ਜਾਦਾ ਹੈ

ਕੁਝ ਦਿਨਾ ਬਾਅਦ ਜਦੋ ਜੈਬ ਤੇ ਤਾਰੀ ਫਸਲ ਕੱਟਣ ਲਈ ਖੇਤ ਵਿੱਚ ਜਾਦੇ ਹਨ ਤਾ ਸਰੀਕ ਕਹਿੰਦੇ ਨੇ ਇਹ ਜਮੀਨ ਤੇਰੀ ਨਹੀਂ ਸਗੋਂ ਸਾਡੀ ਹੈ ਇਸ ਜਮੀਨ ਦੇ ਪੈਸੈ ਅਸੀ ਤੈਨੂੰ ਦੇ ਚੁੱਕੇ ਹਾ ਇਸਦਾ ਸਬੂਤ ਤੇਰੇ ਅਗੂੰਠੇ ਦਾ ਨਿਸ਼ਾਨ ਸਾਡੇ ਕੋਲ ਹੈ। ਤੇ ਆਖਦੇ ਨੇ ਕਿ ਤੂੰ ਤੇ ਮਨੂਸ ਆ ਜਨਮ ਵੇਲੇ ਮਾਂ ਤੇ ਜਵਾਨੀ ਵੇਲੇ ਪਿਓ ਹੁਣ ਆਪਣੀ ਪਤਨੀ ਨੂੰ ਖਾ ਗਿਆ।
ਜੈਬ ਹੁਣ ਪਿੰਡ ਛੱਡ ਕੇ ਜਾਣ ਦਾ ਫੈਸਲਾ ਕਰ ਲੈਦਾ ਹੈ ਉਹ ਸਮਝ ਜਾਦਾਂ ਹੈ ਕਿ ਇਸ ਪਿੰਡ ਵਿੱਚ ਉਸ ਦਾ ਆਪਣਾ ਕੋਈ ਨਹੀਂ ਹੈ।ਜੈਬ ਸਿੰਘ ਆਪਣੀ ਬੱਚੀ ਨੂੰ ਲੈਕੇ ਪਿੰਡ ਛੱਡ ਕੇ ਜਾਦਾਂ ਹੈ ਤਾ ਤਾਰੀ ਵੀ ਉਸਦੇ ਪਿਛੇ ਪਿਛੇ ਚਲ ਪੈਦਾ ਹੈ ਜੈਬ ਉਸਨੂੰ ਵਾਪਸ ਜਾਣ ਲਈ ਕਹਿੰਦਾ ਹੈ ਪਰ ਉਹ ਨਹੀਂ ਮੰਨਦਾਂ ਪਿਛੇ ਪਿਛੇ ਜਾਦਾਂ ਹੈ।ਜੈਬ ਆਖਦਾ ਹੈ ਕਿ ਜੋ ਵੀ ਮੇਰੇ ਕੋਲ ਆਉਦਾ ਹੈ ਰੱਬ ਉਸਨੂੰ ਆਪਣੇ ਕੋਲ ਲੈ ਜਾਦਾਂ ਹੈ।ਤੂੰ ਵੀ ਮਰ ਜਾਵੇਗਾ।ਪਰ ਤਾਰੀ ਫਿਰ ਵੀ ਪਿਛੇ ਪਿਛੇ ਜਾਦਾ ਹੈ।ਜੈਬ ਗੁੱਸੇ ਵਿਚ ਤਾਰੀ ਨੂੰ ਕੁਟਦਾ ਝਗੜਦਾ ਤੇ ਰੋਦਾ ਹੈ।ਪਰ ਫਿਰ ਵੀ ਤਾਰੀ ਨਾਲ ਜਾਣ ਲਈ ਹੀ ਆਖਦਾ ਹੈ।ਜੈਬ ਉਸਨੂੰ ਨਾਲ ਲੈ ਕੇ ਚਲ ਪੈਦਾ ਹੈ।
ਰੱਸਤੇ ਵਿਚ ਉਨਾ ਨੂੰ ਇਕ ਪਿੰਡ ਵਿੱਚ ਰਾਤ ਪੈ ਜਾਦੀ ਹੈ।ਉਹ ਸਾਰੇ ਦਿਨ ਦੇ ਭੁਖੇ ਹਨ।ਥੋੜਾ ਜਿਹਾ ਦੁੱਧ ਹੈ ਜੋ ਬੱਚੀ ਨੂੰ ਪਿਲਾ ਕੇ ਸੋ ਜਾਦੇ ਹਨ।ਜੈਬ ਦੇ ਸੌਣ ਤੋ ਬਾਅਦ ਤਾਰੀ ਰਾਤ ਨੂੰ ਪਿੰਡ ਦੇ ਇਕ ਘਰ ਚੋਰੀ ਨਾਲ ਰੋਟੀ ਲੈਣ ਜਾਂਦਾ ਹੈ।ਘਰ ਵਾਲੇ ਉਠ ਜਾਂਦੇ ਨੇ ਤੇ ਤਾਰੀ ਨੂੰ ਕੁਟੱਦੇ ਨੇ ਪਰ ਤਾਰੀ ਉਨਾਂ ਕੋਲੋ ਭੱਜ ਜਾਦਾ ਹੈ।
ਜੈਬ ਜਦੋ ਰਾਤ ਨੂੰ ਉਠਦਾ ਹੈ ਤਾ ਦੇਖਦਾ ਹੈ ਕਿ ਤਾਰੀ ਓਥੇ ਨਹੀਂ ਹੈ।ਜੈਬ ਸੋਚਦਾ ਹੈ ਭੁੱਖ ਅੱਗੇ ਕਿਹੜੀ ਯਾਰੀ।ਤਾਰੀ ਭੁੱਖੇ ਮਰਦਾ ਵਾਪਸ ਚਲਾ ਗਿਆ।

ਇੰਨੇ ਨੂੰ ਤਾਰੀ ਭਜਿਆ ਆਉਦਾ ਦਿਖਾਈ ਦਿੰਦਾ ਹੈ ਜੈਬ ਤਾਰੀ ਦੀ ਬੁਰੀ ਹਾਲਤ ਦੇਖ ਕੇ ਕਹਿੰਦਾ ਹੈ ਕੀ ਹੋਇਆ ਤੇ ਤਾਰੀ ਕਹਿੰਦਾ ਹੈ ਤੇਰੇ ਲਈ ਰੋਟੀ ਲੈਕੇ ਆਇਆ ਜੇ ਕੋਈ ਮੇਰੇ ਬਾਰੇ ਪੁਛੇ ਤੇ ਕਹਿ ਦੀ ਮੈ ਇਥੇ ਨਹੀਂ ਮੈ ਲੁੱਕ ਜਾਨਾ।
ਇੰਨੇ ਨੂੰ ਪਿੰਡ ਦੇ ਲੋਕ ਡਾਗਾਂ ਲੈ ਕੇ ਆਉਦੇ ਨੇ ਤੇ ਜੈਬ ਨੂੰ ਪੁਛਦੇ ਨੇ ਇਕ ਚੋਰ ਇਧਰ ਨੂੰ ਆਇਆ ਏ ਤੂੰ ਦੇਖਿਆ।ਤੇ ਜੈਬ ਕਹਿੰਦਾ ਹੈ ਮੈ ਨਹੀਂ ਦੇਖਿਆ।ਇਹ ਸੁਣ ਕੇ ਲੋਕ ਵਾਪਸ ਚਲੇ ਜਾਦੇ ਨੇ।
ਜੈਬ ਤਾਰੀ ਨੂੰ ਘੁੱਟ ਕੇ ਜੱਫੀ ਪਾਉਦਾ ਹੈ ਤੇ ਜੈਬ ਦੀਆ ਅੱਖਾਂ ਵਿਚ ਹੰਝੂ ਵਹਿਣ ਲੱਗ ਜਾਦੇ ਹਨ।

ਫਿਰ ਇਹ ਜੈਬ ਦੇ ਪਿਤਾ ਦੇ ਦੋਸਤ ਖਾਨ ਕੋਲ ਲਹੌਰ ਦੇ ਲਾਗੇ ਲਗਦੇ ਪਿੰਡ ਵਿੱਚ ਪਹੁੰਚ ਜਾਦੇ ਹਨ।ਜੈਬ ਆਪਣੇ ਪਿਤਾ ਦੇ ਦੋਸਤ ਨੂੰ ਆਪਣੀ ਸਾਰੀ ਕਹਾਣੀ ਦਸਦਾ ਹੈ।ਖਾਨ ਉਨਾਂ ਨਾਲ ਹਮਦਰਦੀ ਨਾਲ ਪੇਸ਼ ਆਉਦਾ ਹੈ।ਤੇ ਜੈਬ ਤੇ ਤਾਰੀ ਨੂੰ ਆਪਣੇ ਨਾਲ ਕੰਮ ਤੇ ਲਗਾ ਲੈਦਾ ਹੈ।

ਜੈਬ ਤੇ ਤਾਰੀ ਨੂੰ ਹਜੇ ਕੁਝ ਕੁ ਦਿਨ ਹੀ ਹੋਏ ਸਨ ਕਿ1947 ਦਾ ਭਾਰਤ ਤੇ ਪਾਕਿਸਤਾਨ ਦਾ ਬਟਵਾਰਾ ਚਲ ਪਿਆ।ਹਰ ਪਾਸੇ ਖੂਨ ਹੀ ਖੂਨ ਲਾਸ਼ਾਂ।
ਖਾਨ ਬੜੀ ਮੁਸਕਲ ਨਾਲ ਪਿੰਡ ਦੇ ਮੁਸਲਮਾਨਾਂ ਤੋ ਬਚਾਉਦਾ ਹੋਇਆ ਇਨਾਂ ਨੂੰ ਬਾਡਰ ਪਾਰ ਕਰਵਾਉਣ ਚਲ ਪੈਦਾ ਹੈ।ਮਸਲਮਾਨਾਂ ਦੀ ਇਕ ਟੋਲੀ ਉਨਾ ਦੇ ਪਿਛੇ ਆ ਰਹੀ ਹੈ।ਬਾਡਰ ਕੋਲ ਪਹੁੰਚ ਕੇ ਖਾਨ ਰੁਕ ਜਾਦਾ ਹੈ ਤੇ ਉਨਾਂ ਨੂੰ ਭੱਜਣ ਲਈ ਆਖਦਾ ਹੈ।ਤਾਰੀ ,ਜੈਬ ਆਪਣੀ ਬੱਚੀ ਨੂੰ ਲੈ ਕੇ ਹਜੇ ਕੁਝ ਕੁ ਦੂਰ ਗਏ ਹਨ।ਮੁਸਲਮਾਨਾਂ ਦੀ ਟੋਲੀ ਖਾਨ ਕੋਲ ਪਹੁੰਚ ਜਾਦੀ ਹੈ।ਖਾਨ ਉਨਾ ਦੇ ਪੈਰ ਫੜ ਕੇ ਜੈਬ ਤੇ ਤਾਰੀ ਦੇ ਲਈ ਰਹਿਮ ਦੀ ਭੀਖ ਮੰਗਦਾ ਹੈ।ਪਰ ਉਹ ਰਹਿਮ ਨਹੀ ਕਰਦੇ ਤੇ ਉਨਾ ਦਾ ਪਿਛਾ ਕਰਦੇ ਹਨ।ਆਖਰ ਵਿਚ ਤਾਰੀ ਆਪਣੀ ਜਾਨ ਤੇ ਖੇਡ ਕੇ ਜੈਬ ਤੇ ਉਸਦੀ ਬੱਚੀ ਨੂੰ ਬਾਡਰ ਪਾਰ ਕਰਵਾ ਦਿੰਦਾ ਹੈ।ਪਰ ਤਾਰੀ ਆਪਣੀ ਦੋਸਤੀ ਲਈ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ।

ਬਾਡਰ ਪਾਰ ਕਰਕੇ ਜੈਬ ਆਪਣੀ ਬੱੱਚੀ ਨੂੰ ਲੈ ਕੇ ਦੋੜਦਾ ਹੋਇਆ ਪੰਜਾਬ ਦੇ ਇਕ ਪਿੰਡ ਦੇ ਨੇੜੇ ਬੇਹੋਸ ਹੋ ਕੇ ਡਿੱਗ ਜਾਦਾ ਹੈ।ਬੱਚੀ ਦੇ ਰੋਣ ਦੀ ਆਵਾਜ ਜਦੋ ਨੇੜੇ ਜਾਦੇ ਲੋਕਾ ਤੱਕ ਪਹੁੰਚਦੀ ਹੈ ਤੇ ਉਹ ਜੈਬ ਤੇ ਬੱਚੀ ਨੂੰ ਚੁੱਕ ਕੇ ਪਿੰਡ ਲੈ ਜਾਦੇ ਨੇ।ਜਦੋ ਜੈਬ ਨੂੰ ਹੋਸ਼ ਆਉਦਾ ਹੈ ਤੇ ਉਹ ਉਚੀ ਆਵਾਜ ਲਗਾਉਦਾ ਹੈ ਤਾਰੀ,ਗੁਡੀ।ਜੈਬ ਦੇ ਕੰਨਾ ਵਿੱਚ ਤਾਰੀ ਦੀਆ ਚੀਕਾਂ ਸੁਨਾਈ ਦੇ ਰਹੀਆ ਨੇ।ਜੈਬ ਰੋਦਾ ਹੋਇਆ ਆਪਣੀ ਬੱਚੀ ਨੂੰ ਨਾਲ ਲੈ ਕੇ ਅੱਗੇ ਚਲ ਪੈਦਾ ਹੈ।

ਜੈਬ ਬਹੁਤ ਦੁਖੀ ਸੀ।ਉਹ ਨਹਿਰ ਦੇ ਕਿਨਾਰੇ ਬੈਠਾ ਰੱਬ ਨੂੰ ਬੋਲ ਰਿਹਾ ਹੈ ਕਿ ਅਸਲ ਵਿਚ ਮੈ ਮਨੂਸ ਹੀ ਹਾਂ ਅੱਜ ਮੇਰੇ ਦੋਸਤ ਤਾਰੀ ਨੂੰ ਵੀ ਰੱਬਾ ਤੂੰ ਮੇਰੇ ਤੋ ਖੋ ਲਿਆ।ਫਿਰ ਜੈਬ ਸੋਚਦਾ ਹੈ ਕਿ ਮੇਰੇ ਕੋਲੋ ਖੁਦ ਨੂੰ ਖਾਣ ਲਈ ਕੁਝ ਵੀ ਨਹੀਂ ਮੈ ਆਪਣੀ ਬੱਚੀ ਨੂੰ ਕਿਥੋ ਖਵਾਵਾਂਗਾ ਜੇਕਰ ਇਹ ਵੀ ਮੇਰੇ ਕੋਲ ਰਹੇਗੀ ਤੇ ਇਹ ਵੀ ਮਰ ਜਾਵੇਗੀ।
ਜੈਬ ਨਹਿਰ ਦੇ ਕਿਨਾਰੇ ਇਕ ਟੋਕਰੀ ਦੇਖਦਾ ਹੈ ਤੇ ਫੈਸਲਾ ਕਰਦਾ ਹੈ ਕਿ ਉਹ ਬੱਚੀ ਨੂੰ ਆਪਣੇ ਤੋ ਦੂਰ ਕਰ ਦੇਵੇਗਾ।ਉਹ ਬੱਚੀ ਨੂੰ ਟੋਕਰੀ ਵਿਚ ਪਾ ਕੇ ਨਹਿਰ ਵਿਚ ਤਾਰ ਦਿੰਦਾ ਹੈ ਤੇ ਰੋਦਾ ਹੋਇਆ ਮੂੰਹ ਘੂਮਾ ਕੇ ਖੜ ਜਾਦਾਂ ਹੈ।ਪਰ ਬੱਚੀ ਦੀ ਰੌਣ ਦੀ ਆਵਾਜ ਜਦੋ ਜੈਬ ਦੇ ਕੰਨਾ ਵਿਚ ਪੈਦੀ ਹੈ ਤੇ ਉਹ ਦੋੜਦਾ ਹੋਇਆ ਬੱਚੀ ਨੂੰ ਬਾਹਰ ਕੱਡ ਕੇ ਆਪਣੀ ਹਿਕ ਨਾਲ ਲਾ ਕੇ ਉਚੀ ਉਚੀ ਰੋਣ ਲੱਗ ਜਾਦਾ ਹੈ।
ਇਹ ਸੱਭ ਕੁਝ ਇਕ ਦਾਰਾ ਨਾਮ ਦਾ ਇਨਸਾਨ ਜਿਸਦੀ ਉਮਰ ਲਗਪਗ 70 ਸਾਲ ਦੀ ਹੈ ਜੋ ਦੇਖ ਰਿਹਾ ਹੈ।ਜੋ ਜੈਬ ਕੋਲ ਜਾਦਾ ਹੈ ਤੇ ਦਲਾਸਾ ਦਿੰਦਾ ਹੈ ਤੇ ਦੁਖ ਪੁਛਦਾ ਹੈ।ਜੈਬ ਆਪਣੀ ਹੱਡਬੀਤੀ ਦਾਰੇ ਨੂੰ ਦੱਸਦਾ ਹੈ।ਦਾਰਾ ਉਸ ਨਾਲ ਹਮਦਰਦੀ ਜਤਾਉਦਾ ਹੋਇਆ ਆਪਣੇ ਘਰ ਲੈ ਜਾਦਾ ਹੈ ਤੇ ਖੇਤੀ ਅਤੇ ਪਸੂ ਪਾਲਣ ਦਾ ਕੰਮ ਦੇ ਦਿੰਦਾ ਹੈ।
ਦਾਰੇ ਦੀ ਇਕ ਵਿਧਵਾ ਕੁੜੀ ਜਿਸਦਾ ਨਾਂ ਤਾਰੋ ਹੈ ਜੋ ਬਹੁਤ ਦੁਖੀ ਹੋਇਆ ਕਰਦੀ ਸੀ ਪਰ ਜਦੋ ਉਹ ਜੈਬ ਦੀ ਕਹਾਣੀ ਸੁਣਦੀ ਹੈ ਤਾ ਉਸਨੂੰ ਆਪਣਾ ਦੁਖ ਜੈਬ ਦੇ ਦੁਖ ਨਾਲੋ ਬਹੁਤ ਛੋਟਾ ਲਗਦਾ ਹੈ।ਤਾਰੋ ਸਾਰਾ ਦਿਨ ਜੈਬ ਦੀ ਬੱਚੀ ਨਾਲ ਖੇਡਦੀ ਰਹਿੰਦੀ ਜਿਸਨੂੰ ਦੇਖ ਕੇ ਦਾਰਾ ਬਹੁਤ ਖੁਸ਼ ਹੁੰਦਾ ਹੈ।
ਜਦੋਂ ਜੈਬ ਪਸ਼ੂਆ ਨੂੰ ਚਾਰਾ ਪਾਉਦਾ ਤਾ ਤਾਰੋ ਹਰ ਵਕਤ ਜੈਬ ਵਲ ਦੇਖਦੀ ਰਹਿੰਦੀ ਤਾਰੋ ਨੂੰ ਪਤਾ ਹੀ ਨਹੀਂ ਲਗਾ ਕਿ ਕਦੋ ਜੈਬ ਨਾਲ ਪਿਆਰ ਹੋ ਗਿਆ।
ਜਦੋ ਇਸ ਗਲ ਦਾ ਪਤਾ ਜੈਬ ਨੂੰ ਲਗਦਾ ਹੈ ਤੇ ਉਹ ਨਾ ਕਰਦਾ ਹੋਇਆ ਆਖਦਾ ਹੈ ਕਿ ਜਿਸ ਇਨਸਾਨ ਨੇ ਉਸਨੂੰ ਤੇ ਉਸਦੀ ਬੇਟੀ ਨੂੰ ਖਾਣ ਲਈ ਦੋ ਵਕਤ ਦੀ ਰੋਟੀ ਤੇ ਰਹਿਣ ਨੂੰ ਛੱਤ ਦਿਤੀ ਉਸਦੀ ਇਯਤ ਬਾਰੇ ਏਦਾ ਸੋਚ ਵੀ ਨਹੀਂ ਸਕਦਾ।
ਤਾਰੋ ਰਾਤ ਨੂੰ ਜੈਬ ਲਈ ਰੋਦੀਂ ਰਹਿੰਦੀ ਹੈ।ਜਿਸਨੂੰ ਦੇਖ ਕੇ ਜੈਬ ਆਪਣੀ ਬੱਚੀ ਨੂੰ ਲੈਕੇ ਓਥੋ ਚਲਾ ਜਾਦਾ ਹੈ।ਪਰ ਜਦੋ ਇਸ ਗਲ ਦਾ ਪਤਾ ਦਾਰੇ ਨੂੰ ਲਗਦਾ ਹੈ ਕਿ ਉਸਦੀ ਬੇਟੀ ਤਾਰੋ ਜੈਬ ਨੂੰ ਪਸੰਦ ਕਰਦੀ ਹੈ ਤਾ ਦਾਰਾ ਜੈਬ ਦੇ ਪਿਛੇ ਜਾਦਾ ਹੈ ਤੇ ਉਸਦੀ ਵਫਾਦਾਰੀ ਨੂੰ ਦੇਖ ਕੇ ਆਪਣੀ ਬੇਟੀ ਤਾਰੋ ਦਾ ਵਿਆਹ ਜੈਬ ਨਾਲ ਕਰਵਾ ਦਿੰਦਾ ਹੈ।ਇਸ ਤਰ੍ਹਾ ਜੈਬ ਨੂੰ ਪਤਨੀ ਤੇ ਗੁਡੀ ਨੂੰ ਮਾਂ ਮਿਲ ਜਾਦੀ ਹੈ।

THE END

Rights Available Click HerePost your script for sell
    Leave a Reply